Thursday, February 4, 2016

Punjabi Folk

Amardeep Singh's Photos


ਦੱਸੂੰ ਤੇਰੇ ਵੀਰ ਆਏ ਨੂੰ
ਗੋਰੀ ਗੱਲ੍ਹ ਤੇ ਜਲੇਬੀ ਮਾਰੀ...(ਬਾਈ ਦਲਵੀਰ ਸਿੰਘ ਗਿੱਲ ਦੇ ਨਾਮ)
Dalvir Singh Gill .
ਵਾਹ ਬਾਬਿਓ ਵਾਹ! ਇੱਕ ਸਤਰ ਦੀ ਬੋਲੀ 'ਤੇ ਕੀਹ ਕੁਝ ਦੀ ਦੱਸ ਪਾ ਗਈ। ..... ਨਨਦ/ਦਿਓਰ ਨਾਲ ਰਿਸ਼ਤਾ, ਮਾਹੀ ਪ੍ਰਦੇਸਾਂ ਵਿੱਚ ( ਕੀਹਨੂੰ ਦਿਲ ਦਾ ਹਾਲ ਸੁਣਾਵਾਂ?!! ਆਏ ਨੂੰ ਵੀ ਦੁੱਖ ਨਹੀਂ ਦੱਸਣੇ ਸਗੋਂ ਇਹੋ ਦੱਸਣਾ ਕਿ ਤੇਰੇ ਬਿਨਾਂ ਹਾਸੇ ਵੀ ਚੰਗੇ ਨਹੀਂ ਸੀ ਲੱਗਦੇ। smile emoticon ਬਾਈ ਕੀ ਹੋ ਗਿਆ ਇੰਨੇ ਸੋਹਣੇ ਪੰਜਾਬ
ਨੂੰ? ਹੁਣ ਕਾਸ 'ਤੇ ਮਾਣ ਕਰੀਏ? )

ਯਾਰ ਮੈਂ ਸੁਹਾਗ ਦੇ ਗੀਤ ਸੁਣ ਰਿਹਾ ਸੀ, ਕਿੰਨੀ ਗਹਿਰਾਈ ਦਰਸਾ ਜਾਂਦੇ ਨੇ ਸਾਦੇ ਜਿਹੇ ਅਲਫਾਜ਼ ਵਿੱਚ। ਜਿਹੜੇ ਸਾਡੇ ਲੇਖਕ ਕਿੱਲ੍ਹ-ਕਿੱਲ੍ਹ ਕੇ ਲਿਖਦੇ ਹਨ ਉਹ ਕਿੰਨੇ ਥੋਥੇ ਜਿਹੇ ਲੱਗਦੇ ਹਨ, ਨਹੀਂ ਕੀ? ਹਿੰਦੀ ਕੀ ਹੁਣ ਤਾਂ ਅੰਗ੍ਰੇਜ਼ੀ ਵੀ ਫਸਟ-ਲੈਂਗੂਏਜ਼ ਈ ਲੱਗਦੀ ਆ ਪਰ ਪੰਜਾਬੀ ਕਿੰਨੀ ਅਮੀਰ ਆ। ਇਹ ਹੈ ਈ ਭਾਵਾਂ ਦੀ ਭਾਸ਼ਾ ਇਸਨੂੰ ਬੌਧਿਕ ਜਿਹਾ ਬਣਾਉਣ ਲੱਗਿਆਂ ਨੂੰ ਕੀ ਕਹੀਏ।
"ਸੱਸੇ ਨੀ ਤੇਰਾ ਲਾਡਲਾ ...." ਇੱਕੋ ਸਮੇਂ ਕਿੰਨੇ ਰਿਸ਼ਤਿਆਂ ਦੀ ਗੱਲ ਕਰ ਰਿਹਾ ਏ ਤੇ ਸਾਰੇ ਈ ਪਿਆਰ ਵਿੱਚ ਗੜੁੱਚ। ਸਾਡੇ ਨਿਰਾਰਥਕ ਸ਼ਬਦ ਵੀ ਕਿੰਨੇ ਸੋਹਣੇ ਨੇ, ਨਾਂਹ? ਘੜੁੱਕਾ, ਘੈਂਟ, ਡੌੰਕਲ਼, ਝੁਰਲੂ, ਬਿੱਲ-ਬਤੌਰੀ।

ਕੋਰਾ ਕੋਰਾ ਕੁੱਜਾ ਨੀ ਠੰਡਾ-ਠਾਰ ਪਾਣੀ, ਸਾਨੂੰ ਛਿੱਟੜੇ ਮਾਰ ਜਗਾਂਵਦਾ ਏ।
ਨੀ ਸੱਸੇ ਪੁੱਤ ਤੇਰਾ, ਨੀ ਸੋਹਣਾ ਪੁੱਤ ਤੇਰਾ, ਸਾਨੂੰ ਛਮਕਾਂ ਮਾਰ ਉਠਾਵਦਾ ਏ।
Dalvir Singh Gill
Dalvir Singh Gill .
"ਕਾਗਤਾਂ ਦਾ ਰੁੱਗ ਆ ਗਿਆ ਚਿੱਠੀ ਇੱਕ ਨਾ ਪਿਆਰ ਵਾਲੀ ਆਈ ....."
Amardeep Singh
Amardeep Singh Love u Bai chukde fatte apa tere naal aa
Dalvir Singh Gill
Dalvir Singh Gill ਵੀਰੇ ਮੈਨੂੰ ਪਤਾ ਆ ਪਰ ਫਿਰ ਵੀ ਤੇਰੀਆਂ ਅਸੀਸਾਂ ਦੀ ਬਹੁਤ ਲੋੜ ਆ।
ਵਿਛੜਿਆਂ ਨੂੰ ਮੇਲਣ ਵਾਲੇ ਰੱਬ ਸੋਹਣੇ ਕੋਲ ਅਰਦਾਸ ਕਰੀਂ। ਭੈਣਾਂ ਨੂੰ ਭਰਾ ਮਿਲਾਵੇ, ਮਾਵਾਂ ਨੂੰ ਮੌਕਾ ਦੇਵੇ ਜਿਗਰ ਦੇ ਟੋਟਿਆਂ ਦੇ ਸਿਰ ਪਲੋਸਣ ਦਾ, ਯਾਰਾਂ ਨੂੰ ਯਾਰ ਮਿਲਣ, ਰੂਹਾਂ ਦੇ ਹਾਣੀ ਇੱਕ ਜਿਸਮ ਹੋ ਜਿਉਣ।
Mandeep Singh Gill
Mandeep Singh Gill Oye hoye bai dalvir s ji ethe eee Sui rakho ji
Mandeep Singh Gill
Mandeep Singh Gill Ketni swadli wartak likhi ja rahi aa
Amardeep Singh
Amardeep Singh ਬੱਬੂ ਵੀਰ ਸੂਈ ਕਾਹਨੂੰ ਇਹਨੇ ਤਾਂ ਪਤੰਦਰਨੇ ਰਿਕਾਡ ਚ ਝਿਰੀਆਂ ਪਾ ਦਿੱਤੀਆਂ...ਜਾਹ ਪਾਰਟੀ ਲੈ ਕੇ ਆ...ਮੈੰ ਜਲਦੀ ਗੇੜਾ ਮਾਰਦਾਂ ਕਨੇਡੇ....
Dalvir Singh Gill
Dalvir Singh Gill ਮਨਦੀਪ ਬਾਈ ਹੁਣ ਤਾਂ ਮੂੰਹੋਂ ਕਹਿਣ ਲੱਗਿਆਂ ਵੀ ਕੋਈ ਝਾਕਾ ਨਹੀਂ, ਮਹਾਰਾਜ ਨੇ ਸਭ ਭੁੱਲਾਂ ਬਖਸ਼ ਦਿੱਤੀਆਂ, ਭਰ ਦਿੱਤੀਆਂ ਝੋਲੀਆਂ ਦਾਤੇ ਨੇ।
Kulwinder Singh Damdma Shahib
Dalvir Singh Gill
Dalvir Singh Gill Yep.
Babe dee full kirpaa

No comments:

Post a Comment